ਧਾਰਾ 370 ਕਸ਼ਮੀਰ ਕੋਲ ਅਲੱਗ ਝੰਡਾ ਸੀ ਹਿੰਦੁਸਤਾਨ (ਮੈਂ ਭਾਰਤ ਨਹੀਂ ਕਹਾਂਗਾ ਅੱਜ ਦਾ ਹਿੰਦੁਸਤਾਨ ਹੀ ਹੈ) ਓਸ ਨਾਲ਼ੋਂ ਵੱਖਰਾ ਬਹੁਤ ਕੁੱਝ ਅਜਿਹਾ ਜਿਸ ਕਾਰਨ ਇਸ ਪ੍ਰਦੇਸ਼ ਦੇ ਭਾਰਤ ਪ੍ਰਸਤ ਸ਼ਾਸ਼ਕ ਓਸ ਸਮੇਂ ਦੌਰਾਨ ਭਾਰਤ ਨਾਲ ਰਲੇ ਸੀ , ਬਲਕਿ ਇਹ ਮੁਸਲਮਾਨ ਬਹੁਲਕ ਇਲਾਕਾ ਸੀ, ਭਾਰਤ ਨੇ ਦੋ ਤਰਫ਼ਾਂ ਠੱਗੀ ਕੀਤੀ , ਹੈਦਰਾਬਾਦ ਦਾ ਜੋ ਰੋਲਾ ਸੀ ਉੱਥੇ ਹਿੰਦੂ ਜਨਤਾ ਵੱਧ ਸੀ ਪਰ ਸ਼ਾਸ਼ਕ ਮੁਸਲਮਾਨ ਸੀ ਉੱਥੇ ਅਧਿਕਾਰ ਜਮਾਉਣ ਲਈ ਜਨਤਾ ਦਾ ਹਵਾਲਾ ਦੇ ਦਿੱਤਾ, ਕਸ਼ਮੀਰ ਜਿੱਥੇ ਮੁਸਲਮਾਨ ਜਨਤਾ ਵੱਧ ਸੀ ਪਰ ਸ਼ਾਸ਼ਕ ਹਿੰਦੂ ਉੱਥੇ ਅਧਿਕਾਰ ਜਮਾਉਣ ਲਈ ਸ਼ਾਸ਼ਕ ਦੀ ਸਹਿਮਤੀ ਦਾ ਹਵਾਲਾ ਦੇ ਦਿੱਤਾ , ਪਰ ਫਿਰ ਵੀ ਉਨ੍ਹਾ ਸ਼ਾਸ਼ਕਾ ਦੀਆ ਕੰਨੂਨ ਚ ਕੁੱਝ ਮਦਾਂ ਸੀ , ਜਿੰਨ੍ਹਾ ਨੂੰ ਪੂਰੇ ਭਾਰਤ ਨਾਲ਼ੋਂ ਅਲੱਗ ਧਾਰਾ 370 ਬਣਾ ਮੰਨ ਲਿਆ ਗਿਆ! ਖ਼ੈਰ ਅੱਜ ਹਿੰਦੁਸਤਾਨ ਦੇ ਵੱਡੇ ਵੋਟ ਬੈੰਕ ਲਈ ਇਹ ਧਾਰਾ ਖਤਮ ਕੀਤੀ ਜਾ ਰਹੀ ਪਰ ਇਹ ਥੁੱਕ ਕ ਚੱਟਣ ਵਾਲੀ ਗੱਲ ਜਾ ਜੁਬਾਨੋ ਮੁਕੱਰਣ ਕਹਿ ਸਕਦੇ ਪਰ ਇਹ ਕਿਹੜਾ ਨਵਾਂ ਹੋ ਰਿਹਾ ਤੇ ਇਸ ਤੋਂ ਬਾਅਦ ਤਿਆਰੀ ਕਰਲੋ ਸਤਲੁੱਜ ਦਾ ਪਾਣੀ ਜਮਨਾ ਚ ਪੈਣਾ ਅਗਲੀ ਰਣਨੀਤੀ ਅਧੀਨ ਕਿਉਂਕਿ ਪੂਰਬੀ ਸਟੇਟਾਂ ਦਾ ਪਾਣੀ ਜੋ ਬ੍ਰਹਮਪੁੱਤਰ ਤੋਂ ਆਉਂਦਾ ਸੀ ਓਸ ਉੱਪਰ ਚੀਨ ਕਾਬਜ਼ ਹੋ ਗਿਆ, ਤੇ ਇਹਨਾਂ ਨੇ ਪਾਣੀ ਨੌਨ ਹਿੰਦੂਆ ਤੋਂ ਖੋਹਣਾ ਮਤਲਬ ਵੱਡੀ ਮੱਛੀ ਹਮੇਸ਼ਾ ਛੋਟੀ ਨੂੰ ਖਾਂਦੀ (ਪੋਸਟ ਨੂੰ ਦੂਰ ਦੂਰ ਤੱਕ ਸ਼ੇਅਰ ਕਰ ਦਿਓ👏🏻) #ਜੈਤੋ
Jaitu
ਸੁਮੇਲ
#ਸੁਮੇਲ ____
ਮਲੇਰਕੋਟਲੇ ਵਾਲੇ ਨੇ ਜਦੋਂ ਹਾਅ ਦਾ ਨਾਹਰਾ ਮਾਰਿਆ ਉਹਨਾਂ ਸੂਰਮਿਆਂ ਲਈ ਤਾਂ ਉਸਦੇ ਬੈਠਾ ਇੱਕ ਬੋਲਿਆ ਕਿ " ਇਹ ਸੱਪ ਦੇ ਪੁੱਤ ਨੇ ਤੇ ਸੱਪ ਹਮੇਸ਼ਾਂ ਖੌਰ (ਬਦਲਾ ਲਊ ਭਾਵਨਾ) ਰੱਖਦਾ ਦਿਲ ਵਿੱਚ । ਜਦੋਂ ਵਜ਼ੀਰੇ ਦੀ ਕਚਿਹਰੀ ਦਾ ਸਾਰਾ ਹਾਲ ਗੁਰੂ ਜੀ ਨੇ ਸੁਣਿਆ ਤਾਂ ਇੱਕ ਹੋਰ ਨਾਮ ਦੇ ਦਿੱਤਾ ਇਸ ਕੌਮ ਨੂੰ ਭੁਝੰਗੀ ਮਤਲਬ ਸੱਪਾਂ ਦੇ ਪੁੱਤ ਇੱਕ ਨਾਮ ਤਾਂ ਪਹਿਲਾਂ ਹੀ ਸੀ ਸਿੰਘ (ਸ਼ੇਰ) ਮਤਲਬ ਇੱਕਲਾ ਹਮਲਾ ਕਰਨ ਵਾਲਾ । ਕਿਉਂ ਜੋ ਮਜਲੂਮ ਦੀ ਰਾਖੀ ਲਈ ਭੀਡ਼ ਨਹੀਂ ਜੁੜਦੀ ਤੇ ਭੀਡ਼ ਵਿੱਚ ਬਹੁਤਾਂਤ ਕੁੱਤਿਆਂ ਦੀ ਹੁੰਦੀ ਪਰ ਸ਼ੇਰ ਇੱਕਲਾ ਹੀ ਕਾਫ਼ੀ । ਫਿਰ ਭਾਵੇਂ ਮਜਲੂਮ ਸਦੀਆਂ ਪੁਰਾਣਾ ਦੁਸ਼ਮਣ ਹੀ ਕਿਉਂ ਨਾ ਹੋਵੇ ਸਿੰਘ ਦਾ ਕੰਮ ਅਾ ਉਸਦਾ ਪੱਖ ਪੂਰਨਾ ਬਗੈਰ ਇਸ ਗੱਲ ਦੀ ਪਰਵਾਹ ਕੀਤੇ ਕਿ ਸੱਤਾ ਵਿੱਚ ਅਾਉਂਦੇ ਹੀ ਇਹ ਮਜਲੂਮ ਜਾਲਮ ਬਣੇਗਾ ਇਤਿਹਾਸ ਤੇ ਵਰਤਮਾਨ ਇਹਦੇ ਗਵਾਹ ਹਨ ਤੇ ਅੰਤ ਵਿੱਚ ਅੱਜ ਇਸ ਕੌਮ ਦੇ ਇੱਕ ਸੱਪ ਤੇ ਸ਼ੇਰ ਦਾ ਸ਼ਹੀਦੀ ਦਿਨ ਐ ੩੧ ਜੁਲਾਈ ਸ਼ਰਧਾਂਜਲੀ ਤੇ ਨਮਸਕਾਰ ਅਾ ਉਸਨੂੰ ਤੇ ਚੇਤਾਵਨੀ ਅੈ ਜਾਲਮਾਂ ਨੂੰ ਅਾਵਦਾ ਬਚਾਅ ਰੱਖਿਉ ਇਹਨਾਂ ਸੱਪਾਂ ਸ਼ੇਰਾਂ ਦੇ ਸੁਮੇਲਾਂ ਤੋਂ ਮਤਲਬ ਭੁਝੰਗਸਿੰਘਾਂ ਤੋਂ ਇਹ ਬਦਲਾ ਸੱਪ ਵਾਂਗ ਲੈਂਦੇ ਤੇ ਹਮਲਾ ਸ਼ੇਰ ਵਾਂਗ ਕਰਦੇ #ਜੈਤੋ
ਮਹਾਂਕਲੰਨ
#ਮਹਾਂਕਲੰਨ
ਮਾਲਵੇ ਪੱਟੀ ਚ ਉਹਨਾਂ ਦਿਨਾਂ ਦਰਮਿਆਨ ਕਾਲਾ ਪੀਲੀਆ ਕਾਫ਼ੀ ਜ਼ਿਆਦਾ ਫੈਲ ਰਿਹਾ ਸੀ, ਜੀਹਨੂੰ ਸ਼ਾਿੲਦ ਹੈਪੇਟਾਈਟਸ ਬੀ ਬੋਲਦੇ, ਇੱਕ NGO ਸੰਸਥਾਂ ਨੂੰ ਪਿੰਡ ਪਿੰਡ ਜਾ ਕਿ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕਰਨ ਲਈ ਨੌਜਵਾਨਾਂ ਦੀ ਵੱਧ ਤੋਂ ਵੱਧ ਲੋੜ ਸੀ, ਜਿਸ ਕਾਰਨ ਉਹ ਬਰਜਿੰਦਰਾ ਕਾਲਜ ਆ ਗਏ, ਮੈਂ ਤੇ ਗੋਲਡੀ ਨੇ ਸੋਚਿਆ ਬਈ ਕੋਈ ਨੇਕ ਕੰਮ ਕਰੀਏ ਅਸੀਂ ਵੀ ਨਾਮ ਲਿਖਵਾ ਦਿੱਤੇ, ਕੰਮ ਇਹ ਸੀ ਬਈ ਕਾਲੇ ਪੀਲੀਏ ਦੇ ਲੱਗਦੇ ਤਿੰਨ ਟੀਕੇ , ਸ਼ਾਇਦ ਬਾਹਰੋਂ ਪ੍ਰਾਈਵੇਟ ਤੋਰ ਤੇ ਇਹ ਇੱਕ ਟੀਕਾ ਉਹਨਾਂ ਸਮਿਆਂ ਦੌਰਾਨ 300 ਰੁਪਏ ਦਾ ਸੀ , ਮਤਲਬ ਸਾਰਾ ਕੌਰਸ 900 ਰੁਪਏ ਦਾ ਤੇ ਉਹ ਸੰਸਥਾ ਤਿੰਨੋਂ ਟੀਕੇ 60 ਰੁਪਏ ਚ ਲਗਾਉਂਦੀ ਸੀ।
ਸਾਡਾ ਕੰਮ ਇਹ ਸੀ ਬਈ ਵੱਧ ਤੋਂ ਵੱਧ ਲੋਕਾਂ ਨੂੰ ਸੁਚੇਤ ਕਰਨਾ ਉਹਨਾਂ ਦੇ ਨਾਮ ਰਜਿਸਟਰ ਕਰਨੇ ਉਹਨਾਂ ਨੂੰ ਦੱਸਣਾ ਕਿ ਫਲਾਣੇ ਦਿਨ ਟੀਕੇ ਲੱਗਣੇ ਸਾਰੇ ਮੈਂਬਰ ਲਗਵਾਓ, ਕੁਛ ਕ ਪੜ੍ਹੇ ਲਿਖੇ ਤਾਂ ਸਮਝ ਜਾਂਦੇ ਸੀ ਤੇ ਕੁਛ ਦੱਬੀ ਜ਼ੁਬਾਨ ਚ ਕਰਿਆ ਕਰਨ ਇਹ ਸਾਲੇ ਭੇਤ ਲੈਣ ਆਏ ਲੱਗਦਾ ਰਾਤ ਬਰਾਤੇ ਚੋਰੀ ਡਕੈਤੀ ਕਰਨਗੇ, ਖ਼ੈਰ ਨਾਲ ਹੀ ਗੱਲੀਂ ਬਾਤੀਂ ਘਰ ਚ ਪਈ ਬਾਰਾਂ ਬੋਰ ਜਾ ਪੱਕੀ ਦਾ ਵੇਰਵਾ ਵੀ ਪਾ ਦਿੰਦੇ ਸੀ , ਬਈ ਮੱਲੋ ਸੋਚ ਸਮਝ ਕਿ ਆਇਓ ਸੁੱਕੇ ਨੀ ਮੋੜਦੇ, ਗੋਲਡੀ ਕਰਿਆ ਕਰੇ ਛੱਡ ਯਾਰ ਮਰਨ ਦੇ ਕਲੰਨਾਂ ਨੂੰ ਪੀਲੀਏ ਨਾਲ ਆਪਾ ਕੀ ਲੈਣਾ, ਇਹ ਵਾਕਿਆਤ ਫਰੀਦਕੋਟ ਦੇ ਨੇੜਲੇ ਪਿੰਡਾਂ ਦੇ ਸੀ,
ਗੋਲਡੀ ਦਾ ਪਿੰਡ ਸੀ ਗੋਨਿਆਣਾ ਹੋਲੀ ਹੋਲੀ ਅਸੀਂ ਪਿੰਡ ਕਵਰ ਕਰਦੇ ਕਰਦੇ ਉਹਨਾਂ ਪਿੰਡਾਂ ਵੱਲ ਨੂੰ ਵਧਣ ਲੱਗੇ , ਗੋਲਡੀ ਨੇ ਇੱਕ ਘਰ ਦਾ ਗੇਟ ਖੜਕਾਇਆ ,,,, ਕਹਿੰਦੇ ਹਾਂ ਬਈ ਕੌਣ?
ਗੋਲਡੀ ਅਖੇ ਜੀ ਕਾਲੇ ਪੀਲੀਏ ਬਾਰੇ ਤਾਂ ਸੁਣਿਆ ਈ ਹੋਣਾ ,,
ਨਾ ਬਈ ਆਪਾ ਨੀ ਲੈਣਾ ਅੱਗੇ ਜਾ ਕਿ ਵੇਚ ,,
ਉਹ ਨਹੀਂ ਜੀ ਵੇਚਦਾ ਨਹੀਂ ਮੈਂ ਮੇਰੀ ਦੋ ਮਿੰਟ ਗੱਲ ਸੁਣੋ,,
ਅੱਛਾ ਏਦਾਂ ਨਹੀਂ ਮੰਨਦਾ ਤੂੰ ਏਨ੍ਹਾਂ ਆਖ ਉਹਨਾਂ ਨੇ ਕੁੱਤੇ ਦੀ ਸੰਗਲ਼ੀ ਖੋਹਲ ਗੋਲਡੀ ਵੱਲ ਨੂੰ ਕਰਤਾ ,, ਗੋਲਡੀ ਰਜਿਸਟਰੇਸ਼ਨ ਵਾਲੇ ਕਾਰਡ ਜਿਹੇ ਉੱਥੇ ਹੀ ਸੁੱਟ ਭੱਜ ਲਿਆ,, ਪਤਾ ਨਹੀਂ ਕਿਵੇਂ ਕੁੱਤੇ ਤੋਂ ਬਚਿਆ ਸਾਹੋ ਸਾਹੀ ਹੋਇਆਂ ਜਦੋਂ ਮੇਰੇ ਕੋਲ ਪਹੁੰਚਿਆ ਕਹਿੰਦਾ ਭੈਂ***** ਮੇਰਾ ਦਿਲ ਕਰਦਾ ਪੀਲੀਏ ਨਾਲ ਨਹੀਂ ਬੰਬ ਸੁੱਟ ਕਿ ਮਾਰ ਦਿਆਂ ਬੂਝੜਾਂ ਨੂੰ ਥੋਡੇ ਵੱਲ ਤਾਂ ਲੋਕ ਕਲੰਨ ਸੀ ਸਾਲੇ ਇੱਧਰ ਤਾਂ ਮਹਾਂਕਲੰਨ ਆ ਯਰ ਚੱਲ ਚੱਲੀਏ ਆਪਾ ਕੀ ਲੈਣਾ #ਜੈਤੋ

ਮਿਹਨਤ ਨੂੰ ਸਲਾਮਾਂ
ਆਸਾਮ ਦੇ ਖੇਤਾਂ ਚ ਝੋਨਾ ਲਾਉਣ ਵਾਲੀ ਗਰੀਬ ਪਰਿਵਾਰ ਦੀ 19 ਸਾਲਾਂ ਧੀ ਹਿਮਾ ਦਾਸ, ਜਿਸਦੇ ਪਰਿਵਾਰ ਵਿੱਚ 17 ਮੈਂਬਰ , ਕਿਸੇ ਨੇ ਉਸਦੀ ਦੌੜਨ ਦੀ ਰਫ਼ਤਾਰ ਵੇਖ ਉਸਨੂੰ ਖੇਡਾਂ ਚ ਦੌੜਨ ਲਈ ਪ੍ਰੇਰਿਆ ਤੇ ਇਹ ਕੁੜੀ ਮੰਨ ਗਈ ਓਸ ਪ੍ਰੇਰਨ ਵਾਲੇ ਦੀ ਸਾਲਾਹ ਨੂੰ ਤੇ ਅੱਗਿਓ ਵੀ ਨਿਪੁਨ ਦਾਸ ਜਿਹਾ ਕੋਚ(ਗੁਰੂ) ਮਿਲ ਗਿਆ, ਜੋ ਇਸਨੂੰ ਇੱਕ ਤੋਂ ਬਾਅਦ ਇੱਕ ਕੰਪੀਟੀਸ਼ਨ ਖਿਡਾਉਂਦਾ ਰਿਹਾ, ਇਸ ਗਰੀਬ ਕੁੜੀ ਦਾ ਪਿਓ ਸਿਰਫ ਏਨ੍ਹੀ ਗੱਲ ਚ ਖੁਸ਼ ਸੀ ਕਿ ਇਸਦੀ ਧੀ ਨੂੰ ਦੌੜਨ ਬਦਲੇ ਤਿੰਨ ਟਾਈਮ ਦੀ ਰੋਟੀ ਮਿਲ ਰਹੀ !
ਪਰ ਦੱਸਦੇ ਨੈਸ਼ਨਲ ਖੇਡਣ ਸਮੇਂ ਇਸ ਕੁੜੀ ਕੋਲ ਪੈਰਾਂ ਚ ਪਾਉਣ ਲਈ ਬੂਟ ਵੀ ਨਹੀਂ ਸਨ, ਤੇ ਇਹ ਘਰ ਇਸ ਲਈ ਗੱਲ ਨਹੀਂ ਕਰ ਰਹੀ ਸੀ ਕਿ ਇਸਨੂੰ ਘਰ ਵਾਲੇ ਸਪੋਰਟਸ ਚੋਂ ਹਟਾ ਮੁੜ ਦਿਹਾੜੀ ਕਰਨ ਨਾ ਲਾ ਲੈਣ, ਖ਼ੈਰ ਇਸਦੇ ਪਿਓ ਨੂੰ ਕਿਤੋੰ ਪਤਾ ਲੱਗਿਆ ਕਿ ਉਸਦੀ ਧੀ ਨੂੰ ਦੌੜਨ ਲਈ ਬੂਟਾਂ ਦੀ ਜ਼ਰੂਰਤ ਹੈ ਤਾਂ ਉਹ ਐਡੀਡਾਸ ਦੇ ਬੂਟ ਜੋ ਉਸ ਸਮੇਂ 1200 ਰੁਪਏ ਦੇ ਆਏ ਸੀ ਹਿਮਾ ਲਈ ਲੈ ਆਇਆ ਤੇ ਅੱਜ ਇਹ ਕੁੜੀ ਓਸੇ ਐਡੀਡਾਸ ਦੀ ਬ੍ਰਾਂਡ ਅੰਬੈਸਡਰ ਬਣ ਗਈ, ਹੋਰ ਤਾਂ ਹੋਰ ਫੈਮਿਨਾ ਨਾਮ ਦਾ ਜੋ ਇੰਡੀਆ ਚ ਰਸਾਲਾ ਆਉਂਦਾਂ ਉਸਦੇ ਕਵਰ ਤੇ ਇਹ ਛਪ ਗਈ ਉੱਥੇ ਛਪਣ ਲਈ ਕਹਿੰਦੇ ਵੱਡੀਆਂ ਵੱਡੀਆਂ ਅਦਾਕਾਰਾਂ ਤੇ ਸੁੰਦਰੀਆਂ ਨੂੰ ਸੋ ਸੋ ਪਾਪੜ ਵੇਲਣੇ ਪਏ, ਇੱਕ ਮਹੀਨੇ ਚ ਪੰਜ ਸੋਨ ਤਗਮੇ ਜਿੱਤ ਜੋ ਝੰਡੇ ਇਸ ਨੇ ਅੱਜ ਲਹਿਰਾਏ ਉਹਨਾਂ ਝੰਡਿਆਂ ਨੂੰ ਗਰੀਬੀ, ਜਾਤੀਵਾਦ ਦੀ ਹਿੱਕ ਤੇ ਗੱਡਿਆ ਤਾਂ ਕਈ ਸਾਲ ਹੋ ਗਏ ਸੀ ਬੱਸ ਝੁਲਣੇ ਬਾਕੀ ਸੀ ਜੋ ਅੱਜ ਝੁਲ ਰਹੇ 🏁#ਜੈਤੋ

ਥਪਕੀ
#ਥਪਕੀ
ਆਪਣੀਆਂ ਨਿੱਜੀ ਉਲਝਣਾਂ ਚ ਘਿਰੇ ਨੂੰ ਮੈਨੂੰ ਨਾਈ ਦੀ ਬੈਕ ਕਾਲ ਆਉਂਦੀ ਕਿ ਉਸ ਕੋਲ ਸਿਰਫ 10 ਮਿੰਟ ਦਾ ਸਮਾਂ ਮੇਰੇ ਲਈ 3.20 ਤੋਂ 3.30 , ਸ਼ਾਿੲਦ ਉਸ ਦੀ ਕੋਈ ਅਪਾਇੰਟਮੈਂਟ ਕੈਂਸਲ ਹੋਈ ਹੋਣੀ , ਮੈਂ ਹਾਂ ਕਰ ਦਿੱਤੀ ਕਿ ਠੀਕ ਸਵਾ ਤਿੰਨ ਤੇਰੀ ਸ਼ਾਪ ਤੇ ਹੋਵਾਂਗਾ, ਮੇਰੇ ਜਾਣ ਉਪਰੰਤ ਉਸਨੇ ਆਪਣੀ ਆਦਤ ਮੂਜਬ ਦੋ ਤਿੰਨ ਜੋਕ ਜਿਹੇ ਸੁਣਾਏ ਮੇਰੇ ਮੂੰਹ ਤੇ ਰਸਮੀਂ ਜਿਹੀ ਮੁਸਕਰਾਹਟ ਆਈ ਤੇ ਨਾਲ ਹੀ ਅਲੋਪ ਹੋ ਗਈ, ਉਹ ਸਮਝ ਗਿਆ ਸ਼ਾਇਦ ਕਿ ਮੈਂ ਿਕਤੇ ਗੁੰਮ ਹਾਂ। ਵਾਲ ਕਟਵਾਉਣ ਤੋਂ ਬਾਅਦ ਜਦੋਂ ਮੈਂ ਕੁਰਸੀ ਤੋਂ ਉੱਠਣ ਲੱਗਿਆ ਤਾਂ ਮੈਨੂੰ ਓਸ ਮੋਢੇ ਤੋਂ ਫੜ ਫਿਰ ਕੁਰਸੀ ਤੇ ਬਿਠਾ ਲਿਆ, ਕਹਿੰਦਾ ਬੈਠ ਮੈਂ ਤੇਰੇ ਸਿਰ ਦੀ ਮਸਾਜ ਕਰਦਾ।
ਸਲੂਨ ਵਿੱਚ ਪਈਆਂ ਸਭ ਤਰਾਂ ਦੀਆ ਸ਼ੀਸ਼ੀਆਂ ਦੇ ਓਹਲੇ ਓਸ ਦੇਸੀ ਸਰੋਂ ਦੇ ਤੇਲ ਦੀ ਸ਼ੀਸ਼ੀ ਕੱਢ ਲਈ ,, (ਜਿਵੇਂ ਜਾਣਦਾ ਹੋਵੇ ਪਿੰਡਾਂ ਵਾਲੇ ਖਾਣ ਤੇ ਸਿਰ ਤੇ ਲਾਉਣ ਲਈ ਇਹੀ ਵਰਤਦੇ ਰਹੇ) ਮੈਨੂੰ ਅੱਖਾਂ ਬੰਦ ਕਰਨ ਦਾ ਹੁਕਮ ਚਾੜ੍ਹ ਉਸ ਸਿਰ ਤੇ ਥਪਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ , ਇੱਕ ਤਾਂ ਦੇਸੀ ਤੇਲ ਦੀ ਖੁਸ਼ਬੂ ਤੇ ਦੂਸਰਾ ਉਸਦੀਆਂ ਥਪਕੀਆਂ ,, ਮੈਂ ਉਲਝਣਾਂ ਤੋਂ ਨਿੱਕਲ ਜਿੰਦਗੀ ਦੇ ਵੀਹ ਬਾਈ ਸਾਲ ਮਗਰ ਚਲਾ ਗਿਆ, ਤੇ ਮੇਰੇ ਕੰਨਾਂ ਚ ਬੇਬੇ ਦੀਆਂ ਗਾਹਲਾਂ ਗੂੰਜਣ ਲੱਗੀਆਂ ... “ਸਿਰ ਤੇ ਤੇਲ ਲਵਾਲਾ ਕੁੱਤਿਆਂ ਫਿਰ ਜਿੱਥੇ ਮਰਜ਼ੀ ਉੱਜੜ ਜਾਵੀਂ” , ਮੈਂ ਉਦੋਂ ਭੱਜ ਜਾਣ ਨੂੰ ਕਾਹਲਾ ਹੁੰਦਾ ਸੀ ਪਰ ਬੇਬੇ ਦਾ ਇੱਕ ਹੱਥ ਧੌਣ ਤੇ ਵਾਲਾਂ ਨੂੰ ਪਾਇਆ ਹੋਣਾ ਤੇ ਅੱਜ ਮੈਂ ਵਾਰ ਵਾਰ ਇਹ ਸੋਚਾਂ ਕਿ ਇਹ ਹੁਣ ਕੁਰਸੀ ਤੋਂ ਉੱਠਣ ਲਈ ਨਾ ਆਖ ਦੇਵੇ, ਪਰ ਉਸਨੇ ਹੋਰ ਗਾਹਕਾਂ ਦੀ ਪ੍ਰਵਾਹ ਕੀਤੇ ਬਗੈਰ ਦਸ ਪੰਦਰਾਂ ਮਿੰਟ ਲਗਾ ਦਿੱਤੇ।
ਤੇ ਜਦੋਂ ਮੈਂ ਕੁਰਸੀ ਤੋਂ ਉੱਠਿਆਂ ਇਹਨਾਂ ਯਾਦਾਂ ਨੂੰ ਬਿਆਨ ਕਰਦਾ ਇੱਕ ਹੰਝੂ ਅੱਖਾਂ ਚ ਤੈਰ ਰਿਹਾ ਸੀ ਜੋ ਮੈਂ ਅੱਖਾਂ ਚ ਹੀ ਅਲੋਪ ਕਰ ਗਿਆ, ਪਰ ਸ਼ਾਇਦ ਉਹ ਸਮਝ ਗਿਆ ਤੇ ਕਹਿੰਦਾ “ਕਿਵੇਂ ਫਿਰ ਕਰਵਾਤੀ ਨਾ ਤੇਰੀ ਬੇਬੇ ਯਾਦ”? ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਸੀ ਬੱਸ ਉਸਨੂੰ ਗਲ਼ਵੱਕੜੀ ਵਿੱਚ ਲੈ ਲਿਆ, ਤੇ ਜਦੋਂ ਪੈਸੇ ਪੁੱਛੇ ਤਾਂ ਉਸਨੇ ਸਿਰਫ ਵਾਲ ਕੱਟਣ ਦੇ ਪੰਦਰਾਂ ਡਾਲਰ ਮੰਗੇ, ਮੇਰਾ ਹੱਥ ਪੰਦਰਾਂ ਤੋਂ ਬਾਅਦ ਦਸ ਡਾਲਰ ਦੇ ਇੱਕ ਹੋਰ ਨੋਟ ਤੇ ਗਿਆ ਸੋਚਿਆ ਕਿ ਟਿੱਪ ਦੇਵਾਂ ਪਰ ਫਿਰ ਇਹ ਸੋਚ ਇਸ ਖਿਆਲ ਨੂੰ ਮਨਫੀ ਕਰ ਦਿੱਤਾ ਕਿ ਇਸ ਅਹਿਸਾਸ ਦੀ ਕੀਮਤ ਮੈਂ ਨਹੀਂ ਦੇ ਸਕਦਾ #ਜੈਤੋ

ਅਸਲੀ ਕਮਲੇ
ਬਜ਼ੁਰਗਾਂ ਦਾ ਆਮ ਹੀ ਇੱਕ ਡਾਇਲੋਗ ਹੁੰਦਾ ਸੀ, ਜੇ ਕਿਸੇ ਨੇ ਕੋਈ ਬੇਵਕੂਫ਼ੀ ਕਰਨੀ ਬਈ “ਕਮਲੇ ਤਾਂ ਸਾਰੇ ਪਾਕਿਸਤਾਨ ਭੇਜਤੇ ਜਾ ਉੱਧਰ ਰਹਿ ਗਏ” ਪਰ ਹੁਣ ਲੱਗਦਾ ਹਾਲਾਤ ਉਲੱਟ ਆ ! ਪਾਕਿਸਤਾਨੀ ਡਰਾਈਵਰ ਮਿਲਿਆਂ ਟਿਕ ਟੋਕ, ਯੂ ਟਿਊਬ ਤੇ ਹੋਰ ਸ਼ੋਸ਼ਲ ਮੀਡੀਆ ਦੀਆਂ ਵੀਡੀਓ ਚੱਕੀ ਫਿਰਦਾ ਸੀ ਕਹਿੰਦਾ ਅੱਲਾ ਦੀ ਕਸਮ ਜਿਹੋ ਜਿਹੇ ਪੰਜਾਬੀ ਗਾਇਕ ਆ ਤੇ ਕਲਾਕਾਰ ਤੁਹਾਡੇ ਆ ਜਿੰਨ੍ਹਾ ਨੂੰ ਤੁਸੀ ਪਰਮੋਟ ਕਰਦੇ ਅਸੀਂ ਤਾਂ ਗਧੇ ਤੇ ਬਿਠਾਇਆ ਕਰੀਏ ਸਣੇ ਥੋਡਾ ਪ੍ਰਧਾਨ ਮੰਤਰੀ ! ਮੈਂ ਕਿਹਾ ਵਾਹਿਗੁਰੂ ਦੀ ਸੌਹ ਭਰਾਵਾ ਸੱਚੀਆਂ ਨੇ ਗੱਲਾਂ ਥੋਡੀਆਂ.... #ਜੈਤੋ
ਜਾ ਮੈਂ ਨਾ ਮਾਨੂੰ
ਉਮਰ ਕੋਈ ਬਹੁਤੀ ਨਹੀਂ ਸੀ ਓਸ ਸਮੇਂ ਬਾਪੂ ਨਾਲ ਟਰੱਕ ਤੇ ਗੇੜ੍ਹਾ ਲਵਾਉਣ ਗਿਆ ਤਾਂ ਇੱਕ ਭਰਿੰਡ (ਭੂੰਡ) ਟਰੱਕ ਵਿੱਚ ਉੱਡ ਰਿਹਾ ਸੀ , ਕਦੇ ਇੱਧਰ ਕਦੇ ਉੱਧਰ ਮੇਰੀ ਨਜ਼ਰ ਉਸ ਉੱਪਰ ਤੇ ਸੋਚਾਂ ਜੇਕਰ ਇਹ ਟਰੱਕ ਦੀ ਕਿਸੇ ਸੀਟ ਜਾ ਕਿਤੇ ਬੈਠਾ ਹੁੰਦਾ ਤਾਂ ਇਹ ਟਰੱਕ ਨਾਲ ਸਫਰ ਕਰੇ ਪਰ ਇਹ ਤਾਂ ਉੱਡਦਾ ਫਿਰਦਾ ਤੇ ਇਹਨੂੰ ਤਾਂ ਕੈਬਿਨ ਦੀ ਢੋਅ ਨਾਲ ਟਕਰਾ ਜਾਣਾ ਚਾਹੀਦਾ , ਕਿਉਂਕਿ ਜਿਸ ਥਾਂ ਤੋਂ ਇਹ ਉੱਡਿਆ ਟਰੱਕ ਹਰ ਪਲ ਓਸ ਥਾਂ ਤੋਂ ਅੱਗੇ ਵੱਧ ਰਿਹਾ । ਜਿਸ ਤਰਾਂ ਅੱਜ ਲਿਖ ਕਿ ਤੁਹਾਨੂੰ ਦੱਸਿਆ ਮੈਨੂੰ ਓਸ ਦਿਨ ਦੱਸਣਾ ਵੀ ਨਹੀਂ ਆਇਆ ਸੀ ਜਾ ਕਹਿ ਲਵੋ ਆਵਦਾ ਸਵਾਲ ਰੱਖਣਾ ਨਹੀਂ ਆਇਆ , ਪਹਿਲਾਂ ਬਾਪੂ ਫਿਰ ਵੱਡੇ ਬਾਈ (ਤਾਏ ਦੇ ਮੁੰਡੇ)ਤੋਂ ਗਾਹਲਾਂ ਲਈਆਂ , ਅਖੇ “ਖੋਤਿਆਂ ਕੀ ਪੁੱਠਾ ਸਿੱਧਾ ਸੋਚਦਾ ਰਹਿੰਨਾ” । ਸਵਾਲ ਬਹੁਤ ਹੁੰਦੇ ਸੀ ਮਨ ਚ ਪਰ ਰੱਖਦਾ ਕਿੰਨ੍ਹਾਂ ਦੇ ਸਾਹਮਣੇ ਕੇਰਾਂ ਟਰੱਕ ਸਟਾਰਟ ਨਾ ਹੋਇਆਂ , ਆਸ ਪਾਸ ਕੋਈ ਬੰਦਾ ਵੀ ਨਹੀਂ ਸੀ ਕਿ ਧੱਕਾ ਲਵਾ ਸਟਾਰਟ ਕਰਵਾ ਲੈਂਦੇ , ਬਾਪੂ ਦਾ ਹੁਕਮ ਕਿ ਚੱਲ ਮਗਰਲੇ ਇੱਕ ਪਾਸੇ ਦੇ ਚੱਕੇ ਨੂੰ ਜੈੱਕ ਲਾ ਚੱਕ ਦੇ । ਚੱਕ ਦਿੱਤਾ ਮਗਰਲਾ ਇੱਕ ਚੱਕਾ । ਰਿੰਮਾਂ ਦੀਆਂ ਗਲੀਆ (ਮੋਰੀਆਂ) ਵਿੱਚ ਦੀ ਦੂਹਰਾ ਕੀਤਾਂ ਰੱਸਾ ਪਾ ਚੱਕਾ ਘੁੰਮਾਉਣ ਲੱਗ ਪਿਆ ਬਾਪੂ ਨੇ ਪਾ ਕਿ ਤੀਜੇ ਗੇਅਰ, ਨੱਪ ਕਿ ਕਲੱਚ ਤੇ ਫਿਰ ਬਾਪੂ ਨੇ ਘੁੰਮਦੇ ਚੱਕੇ ਤੇ ਕਲੱਚ ਛੱਡ ਟਰੱਕ ਸਟਾਰਟ ਕਰ ਲਿਆ ! ਸਵਾਲ ਫਿਰ ਜਨਮ ਲੈ ਗਿਆ ਕਿ ਮਗਰਲਿਆਂ ਟਾਇਰਾਂ ਦਾ ਇੱਕ ਪਾਸਾ ਘੁੰਮ ਰਿਹਾ ਤੇ ਦੂਜੇ ਮਗਰਲੇ ਟਾਇਰ ਹੇਠਾਂ ਜ਼ਮੀਨ ਤੇ ਫਿਰ ਕੰਪਨੀ ਨੇ ਇਹਨਾਂ ਨੂੰ ਇੱਕ ਦੂਸਰੇ ਤੋਂ ਫ੍ਰੀ ਕਿਉਂ ਬਣਾਇਆ , ਇੱਕ ਪਾਸਾ ਹੇਠਾਂ ਧਰਤੀ ਤੇ ਖੜ੍ਹਾ ਤੇ ਦੂਜਾ ਪਾਸਾ ਘੁੰਮ ਰਿਹਾ ਤੇ ਐਕਸਲ ਇੱਕ ਹੀ । ਖ਼ੈਰ ਬਾਪੂ ਤੋਂ ਇਸ ਸਵਾਲ ਦਾ ਵੀ ਜਵਾਬ ਨਹੀਂ ਮਿਲਿਆਂ । ਕੇਰਾਂ ਸਕੂਲ ਚ ਮਾਸਟਰ ਕਹਿੰਦਾ ਕਿ ਚੰਦ ਦਾ ਆਪਣਾ ਕੋਈ ਚਾਨਣ ਨਹੀਂ ਉਹ ਸੂਰਜ ਦੀ ਰੌਸ਼ਨੀ ਨਾਲ ਚਮਕਦਾ , ਮੈਂ ਉੱਥੇ ਸਵਾਲ ਦਾਗਤਾ ਕਿ ਰਾਤ ਸਮੇਂ ਤਾਂ ਸੂਰਜ ਹੁੰਦਾ ਹੀ ਨਹੀਂ ਫਿਰ ਉਹਦੇ ਚਾਨਣ ਨਾਲ ਚੰਦ ਚਮਕੂ ਕਿਵੇਂ , ਤੇ ਹੁਣ ਇਸ ਵਾਰ ਗਾਹਲਾਂ ਜਾ ਝਿੜਕਾਂ ਨਾਲ ਨਹੀ ਮਾਸਟਰ ਨੂੰ ਝੂਠਾ ਕੀਤਾ ਸੀ ਇਸ ਲਈ ਡੰਡਾ ਪਰੇਡ ਵੀ ਹੋਈ। ਪਰ ਕਿਸੇ ਵੀ ਗੱਲ ਤੇ ਹੁੰਦਾ ਇਹੀ ਸੀ ਕਿ ਇਹ ਇਸ ਤਰ੍ਹਾਂ ਕਿਉਂ? ਜਾ ਮੈਂ ਨਾ ਮਾਨੂੰ !
ਰਿਸ਼ਤੇ
ਨੇੜਲੇ ਰਿਸ਼ਤੇ ਵੀ ਉਹਨਾਂ ਗਰਾਰੀਆਂ ਵਾਂਗ ਹੁੰਦੇ ਜੋ ਪਹਿਲਾਂ ਪਹਿਲ ਅੜ ਫਸ ਕਿ ਚੱਲਦੇ ,, ਇਹਨਾਂ ਨੂੰ ਚੱਲਦਾ ਰੱਖਣ ਲਈ ਬਾਹਰੀ ਚਿਕਨਾਹਟ ਤੇਲ , ਗਰੀਸ ਆਦਿ ਦੀ ਜ਼ਿਆਦਾ ਲੋੜ ਪੈਂਦੀ । ਉਸ ਤੋਂ ਬਿਨਾ ਇਹਨਾਂ ਨੂੰ ਚੱਲਦਾ ਰੱਖਣਾ ਮੁਸ਼ਕਲ ਹੁੰਦਾ । ਫਿਰ ਸਮੇਂ ਦੇ ਨਾਲ ਨਾਲ ਇਹਨਾ ਗਰਾਰੀਆਂ ਤੇ ਰਿਸ਼ਤਿਆਂ ਚ ਅਜਿਹੀ ਪਿੱਚ ਬੈਠਦੀ ਕਿ ਲੱਗਦਾ ਹੀ ਨਹੀਂ ਇਹ ਦੋ ਪਾਰਟ ਹਨ , ਤੇ ਬਦਕਿਸਮਤੀ ਨਾਲ ਇਹਨਾਂ ਵਿੱਚੋਂ ਜੇਕਰ ਇੱਕ ਗਰਾਰੀ ਟੁੱਟ ਜਾਵੇ ਤੇ ਉਸ ਦੀ ਥਾਂ ਨਵੀਂ ਗਰਾਰੀ ਨਵੇਂ ਦੰਦਿਆਂ ਨਾਲ ਪੁਰਾਣੀ ਘਸੀ ਗਰਾਰੀ ਨਾਲ ਜਾ ਤਾਂ ਫਿੱਟ ਨਹੀਂ ਬੈਠਦੀ ਜਾ ਫਿਰ ਘਸੀ ਗਰਾਰੀ ਦੇ ਘਸ ਚੁੱਕੇ ਦੰਦੇ ਵੀ ਭੋਰ ਕਿ ਸਫ਼ਾ ਚੱਟ ਕਰ ਪੁਰਾਣੀ ਨੂੰ ਚੱਲਦਾ ਕਰ ਕੁੱਝ ਹੀ ਸਮੇਂ ਵਿੱਚ ਆਵਦੇ ਲਈ ਨਵੀਂ ਨਕੋਰ ਗਰਾਰੀ ਫਿੱਟ ਹੋਣ ਲਈ ਥਾਂ ਬਣਾ ਲੈਂਦੀ #ਜੈਤੋ
ਕੁਰਕਸ਼ੇਤਰ

#ਕੁਰਕਸ਼ੇਤਰ
ਸੂਰਬੀਰ ਯੋਧਾ ਭਾਵੇਂ ਦੁਸ਼ਮਣ ਹੀ ਕਿਉਂ ਨਾ ਹੋਵੇ ਉਹਨੂੰ ਜਿਉਂਦੇ ਜੀਅ ਤੋਂ ਲੈ ਕਿ ਮਰਨ ਤੱਕ ਸਨਮਾਨ ਦੇਣਾ ਦੂਜੇ ਸੂਰਬੀਰ ਯੋਧੇ ਦਾ ਪਹਿਲਾ ਫਰਜ ਬਣਦਾ , ਇਸੇ ਲਈ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ (ਮਿਲਟਰੀ) ਫੌਜ ਵਿੱਚ ਵੀ ਦੁਸ਼ਮਣ ਫੌਜ ਦੇ ਸ਼ਹੀਦ ਹੋ ਚੁੱਕੇ ਜਵਾਨ ਨੂੰ ਪੂਰੇ ਸਨਮਾਨ ਨਾਲ ਦਫ਼ਨਾਇਆ ਜਾ ਜਲਾਇਆ ਜਾਂਦਾ ਉਸਦੇ ਧਰਮ ਮੁਤਾਬਿਕ। ਇਹ ਨਿਯਮ ਅੱਜ ਦਾ ਨਹੀਂ ਸਾਡੀ ਕੌਮ ਦੇ ਜਨਮ ਤੋਂ ਹੀ ਨਾਲ ਚੱਲ ਰਿਹਾ ! (ਅੱਜਕੱਲ ਇਹ ਅੰਤਰਰਾਸ਼ਟਰੀ ਨਿਯਮ ਐ ਫੌਜ ਦਾ,ਉਹ ਵੱਖਰੀ ਗੱਲ ਕੋਈ ਮਰੇ ਹੋਏ ਦੁਸ਼ਮਣ ਦੀ ਲਾਸ਼ ਦੇ ਉੱਪਰ ਨਾਚ ਕਰੇ ਜਾ ਖ਼ੁਸ਼ੀ ਮਨਾਵੇ) ਪਰ ਇਹ ਮਰਦਾਂ ਦਾ ਕੰਮ ਨਹੀਂ।
ਖ਼ੈਰ ਮੇਰਾ ਦਾਦਾ ਕਹਿੰਦਾ ਹੁੰਦਾ ਸੀ ਕਿ ਅਜਿਹੇ ਦੁਸ਼ਮਣ ਦੀ ਵੀ ਤਾਰੀਫ਼ ਕਰਨੀ ਬਣਦੀ ਜਿਹੜੇ ਬਿਨਾ ਕਿਸੇ ਛਲ ਫ਼ਰੇਬ ਦੇ ਸਿੱਧਾ ਹਿੱਕ ਚ ਵੱਜ ਟੱਕਰ ਲੈਣ ਦੀ ਹਿੰਮਤ ਰੱਖਦੇ ਹੋਣ! ਇਸ ਤਾਰੀਫ਼ ਦੇ ਕਾਬਲ ਉਹ ਅਫ਼ਗ਼ਾਨ ਦੇ ਪਠਾਣਾਂ ਨੂੰ ਮੰਨਦਾ ਸੀ
Subscribe to:
Posts (Atom)