#ਸੁਮੇਲ ____
ਮਲੇਰਕੋਟਲੇ ਵਾਲੇ ਨੇ ਜਦੋਂ ਹਾਅ ਦਾ ਨਾਹਰਾ ਮਾਰਿਆ ਉਹਨਾਂ ਸੂਰਮਿਆਂ ਲਈ ਤਾਂ ਉਸਦੇ ਬੈਠਾ ਇੱਕ ਬੋਲਿਆ ਕਿ " ਇਹ ਸੱਪ ਦੇ ਪੁੱਤ ਨੇ ਤੇ ਸੱਪ ਹਮੇਸ਼ਾਂ ਖੌਰ (ਬਦਲਾ ਲਊ ਭਾਵਨਾ) ਰੱਖਦਾ ਦਿਲ ਵਿੱਚ । ਜਦੋਂ ਵਜ਼ੀਰੇ ਦੀ ਕਚਿਹਰੀ ਦਾ ਸਾਰਾ ਹਾਲ ਗੁਰੂ ਜੀ ਨੇ ਸੁਣਿਆ ਤਾਂ ਇੱਕ ਹੋਰ ਨਾਮ ਦੇ ਦਿੱਤਾ ਇਸ ਕੌਮ ਨੂੰ ਭੁਝੰਗੀ ਮਤਲਬ ਸੱਪਾਂ ਦੇ ਪੁੱਤ ਇੱਕ ਨਾਮ ਤਾਂ ਪਹਿਲਾਂ ਹੀ ਸੀ ਸਿੰਘ (ਸ਼ੇਰ) ਮਤਲਬ ਇੱਕਲਾ ਹਮਲਾ ਕਰਨ ਵਾਲਾ । ਕਿਉਂ ਜੋ ਮਜਲੂਮ ਦੀ ਰਾਖੀ ਲਈ ਭੀਡ਼ ਨਹੀਂ ਜੁੜਦੀ ਤੇ ਭੀਡ਼ ਵਿੱਚ ਬਹੁਤਾਂਤ ਕੁੱਤਿਆਂ ਦੀ ਹੁੰਦੀ ਪਰ ਸ਼ੇਰ ਇੱਕਲਾ ਹੀ ਕਾਫ਼ੀ । ਫਿਰ ਭਾਵੇਂ ਮਜਲੂਮ ਸਦੀਆਂ ਪੁਰਾਣਾ ਦੁਸ਼ਮਣ ਹੀ ਕਿਉਂ ਨਾ ਹੋਵੇ ਸਿੰਘ ਦਾ ਕੰਮ ਅਾ ਉਸਦਾ ਪੱਖ ਪੂਰਨਾ ਬਗੈਰ ਇਸ ਗੱਲ ਦੀ ਪਰਵਾਹ ਕੀਤੇ ਕਿ ਸੱਤਾ ਵਿੱਚ ਅਾਉਂਦੇ ਹੀ ਇਹ ਮਜਲੂਮ ਜਾਲਮ ਬਣੇਗਾ ਇਤਿਹਾਸ ਤੇ ਵਰਤਮਾਨ ਇਹਦੇ ਗਵਾਹ ਹਨ ਤੇ ਅੰਤ ਵਿੱਚ ਅੱਜ ਇਸ ਕੌਮ ਦੇ ਇੱਕ ਸੱਪ ਤੇ ਸ਼ੇਰ ਦਾ ਸ਼ਹੀਦੀ ਦਿਨ ਐ ੩੧ ਜੁਲਾਈ ਸ਼ਰਧਾਂਜਲੀ ਤੇ ਨਮਸਕਾਰ ਅਾ ਉਸਨੂੰ ਤੇ ਚੇਤਾਵਨੀ ਅੈ ਜਾਲਮਾਂ ਨੂੰ ਅਾਵਦਾ ਬਚਾਅ ਰੱਖਿਉ ਇਹਨਾਂ ਸੱਪਾਂ ਸ਼ੇਰਾਂ ਦੇ ਸੁਮੇਲਾਂ ਤੋਂ ਮਤਲਬ ਭੁਝੰਗਸਿੰਘਾਂ ਤੋਂ ਇਹ ਬਦਲਾ ਸੱਪ ਵਾਂਗ ਲੈਂਦੇ ਤੇ ਹਮਲਾ ਸ਼ੇਰ ਵਾਂਗ ਕਰਦੇ #ਜੈਤੋ

ਜੈਤੋ ਵੀਰ ਆ blog ਬਾਰੇ ਤਾਂ ਮੈਨੂੰ ਅੱਜ ਹੀ ਪਤਾ ਲਗਾ,ਮੈਨੂੰ ਲਗਦਾ ਤੁਸੀਂ blog ਚ ਹੁਣ ਜ਼ਿਆਦਾ ਲਿਖਣ ਲੱਗ ਪਏ ਆ ਤਾਂ ਕਰਕੇ ਫੇਸਬੁੱਕ ਤੇ ਪੋਸਟਾਂ ਘੱਟ ਆਉਦੀਆਂ ਤੁਹਾਡੀਆਂ ਜਾਂ busy ਜ਼ਿਆਦਾ ਰਹਿਣ ਲੱਗ ਪਏ ਆ,fb ਅਕਾਊਂਟ ਵੀ ਜ਼ਿਆਦਾ ਸਮਾਂ ਤੁਸੀਂ deactivate ਹੀ ਰੱਖਦੇ ਹੋ।
ReplyDelete