#ਮਹਾਂਕਲੰਨ
ਮਾਲਵੇ ਪੱਟੀ ਚ ਉਹਨਾਂ ਦਿਨਾਂ ਦਰਮਿਆਨ ਕਾਲਾ ਪੀਲੀਆ ਕਾਫ਼ੀ ਜ਼ਿਆਦਾ ਫੈਲ ਰਿਹਾ ਸੀ, ਜੀਹਨੂੰ ਸ਼ਾਿੲਦ ਹੈਪੇਟਾਈਟਸ ਬੀ ਬੋਲਦੇ, ਇੱਕ NGO ਸੰਸਥਾਂ ਨੂੰ ਪਿੰਡ ਪਿੰਡ ਜਾ ਕਿ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕਰਨ ਲਈ ਨੌਜਵਾਨਾਂ ਦੀ ਵੱਧ ਤੋਂ ਵੱਧ ਲੋੜ ਸੀ, ਜਿਸ ਕਾਰਨ ਉਹ ਬਰਜਿੰਦਰਾ ਕਾਲਜ ਆ ਗਏ, ਮੈਂ ਤੇ ਗੋਲਡੀ ਨੇ ਸੋਚਿਆ ਬਈ ਕੋਈ ਨੇਕ ਕੰਮ ਕਰੀਏ ਅਸੀਂ ਵੀ ਨਾਮ ਲਿਖਵਾ ਦਿੱਤੇ, ਕੰਮ ਇਹ ਸੀ ਬਈ ਕਾਲੇ ਪੀਲੀਏ ਦੇ ਲੱਗਦੇ ਤਿੰਨ ਟੀਕੇ , ਸ਼ਾਇਦ ਬਾਹਰੋਂ ਪ੍ਰਾਈਵੇਟ ਤੋਰ ਤੇ ਇਹ ਇੱਕ ਟੀਕਾ ਉਹਨਾਂ ਸਮਿਆਂ ਦੌਰਾਨ 300 ਰੁਪਏ ਦਾ ਸੀ , ਮਤਲਬ ਸਾਰਾ ਕੌਰਸ 900 ਰੁਪਏ ਦਾ ਤੇ ਉਹ ਸੰਸਥਾ ਤਿੰਨੋਂ ਟੀਕੇ 60 ਰੁਪਏ ਚ ਲਗਾਉਂਦੀ ਸੀ।
ਸਾਡਾ ਕੰਮ ਇਹ ਸੀ ਬਈ ਵੱਧ ਤੋਂ ਵੱਧ ਲੋਕਾਂ ਨੂੰ ਸੁਚੇਤ ਕਰਨਾ ਉਹਨਾਂ ਦੇ ਨਾਮ ਰਜਿਸਟਰ ਕਰਨੇ ਉਹਨਾਂ ਨੂੰ ਦੱਸਣਾ ਕਿ ਫਲਾਣੇ ਦਿਨ ਟੀਕੇ ਲੱਗਣੇ ਸਾਰੇ ਮੈਂਬਰ ਲਗਵਾਓ, ਕੁਛ ਕ ਪੜ੍ਹੇ ਲਿਖੇ ਤਾਂ ਸਮਝ ਜਾਂਦੇ ਸੀ ਤੇ ਕੁਛ ਦੱਬੀ ਜ਼ੁਬਾਨ ਚ ਕਰਿਆ ਕਰਨ ਇਹ ਸਾਲੇ ਭੇਤ ਲੈਣ ਆਏ ਲੱਗਦਾ ਰਾਤ ਬਰਾਤੇ ਚੋਰੀ ਡਕੈਤੀ ਕਰਨਗੇ, ਖ਼ੈਰ ਨਾਲ ਹੀ ਗੱਲੀਂ ਬਾਤੀਂ ਘਰ ਚ ਪਈ ਬਾਰਾਂ ਬੋਰ ਜਾ ਪੱਕੀ ਦਾ ਵੇਰਵਾ ਵੀ ਪਾ ਦਿੰਦੇ ਸੀ , ਬਈ ਮੱਲੋ ਸੋਚ ਸਮਝ ਕਿ ਆਇਓ ਸੁੱਕੇ ਨੀ ਮੋੜਦੇ, ਗੋਲਡੀ ਕਰਿਆ ਕਰੇ ਛੱਡ ਯਾਰ ਮਰਨ ਦੇ ਕਲੰਨਾਂ ਨੂੰ ਪੀਲੀਏ ਨਾਲ ਆਪਾ ਕੀ ਲੈਣਾ, ਇਹ ਵਾਕਿਆਤ ਫਰੀਦਕੋਟ ਦੇ ਨੇੜਲੇ ਪਿੰਡਾਂ ਦੇ ਸੀ,
ਗੋਲਡੀ ਦਾ ਪਿੰਡ ਸੀ ਗੋਨਿਆਣਾ ਹੋਲੀ ਹੋਲੀ ਅਸੀਂ ਪਿੰਡ ਕਵਰ ਕਰਦੇ ਕਰਦੇ ਉਹਨਾਂ ਪਿੰਡਾਂ ਵੱਲ ਨੂੰ ਵਧਣ ਲੱਗੇ , ਗੋਲਡੀ ਨੇ ਇੱਕ ਘਰ ਦਾ ਗੇਟ ਖੜਕਾਇਆ ,,,, ਕਹਿੰਦੇ ਹਾਂ ਬਈ ਕੌਣ?
ਗੋਲਡੀ ਅਖੇ ਜੀ ਕਾਲੇ ਪੀਲੀਏ ਬਾਰੇ ਤਾਂ ਸੁਣਿਆ ਈ ਹੋਣਾ ,,
ਨਾ ਬਈ ਆਪਾ ਨੀ ਲੈਣਾ ਅੱਗੇ ਜਾ ਕਿ ਵੇਚ ,,
ਉਹ ਨਹੀਂ ਜੀ ਵੇਚਦਾ ਨਹੀਂ ਮੈਂ ਮੇਰੀ ਦੋ ਮਿੰਟ ਗੱਲ ਸੁਣੋ,,
ਅੱਛਾ ਏਦਾਂ ਨਹੀਂ ਮੰਨਦਾ ਤੂੰ ਏਨ੍ਹਾਂ ਆਖ ਉਹਨਾਂ ਨੇ ਕੁੱਤੇ ਦੀ ਸੰਗਲ਼ੀ ਖੋਹਲ ਗੋਲਡੀ ਵੱਲ ਨੂੰ ਕਰਤਾ ,, ਗੋਲਡੀ ਰਜਿਸਟਰੇਸ਼ਨ ਵਾਲੇ ਕਾਰਡ ਜਿਹੇ ਉੱਥੇ ਹੀ ਸੁੱਟ ਭੱਜ ਲਿਆ,, ਪਤਾ ਨਹੀਂ ਕਿਵੇਂ ਕੁੱਤੇ ਤੋਂ ਬਚਿਆ ਸਾਹੋ ਸਾਹੀ ਹੋਇਆਂ ਜਦੋਂ ਮੇਰੇ ਕੋਲ ਪਹੁੰਚਿਆ ਕਹਿੰਦਾ ਭੈਂ***** ਮੇਰਾ ਦਿਲ ਕਰਦਾ ਪੀਲੀਏ ਨਾਲ ਨਹੀਂ ਬੰਬ ਸੁੱਟ ਕਿ ਮਾਰ ਦਿਆਂ ਬੂਝੜਾਂ ਨੂੰ ਥੋਡੇ ਵੱਲ ਤਾਂ ਲੋਕ ਕਲੰਨ ਸੀ ਸਾਲੇ ਇੱਧਰ ਤਾਂ ਮਹਾਂਕਲੰਨ ਆ ਯਰ ਚੱਲ ਚੱਲੀਏ ਆਪਾ ਕੀ ਲੈਣਾ #ਜੈਤੋ

No comments:
Post a Comment