ਅਸਲੀ ਕਮਲੇ

ਬਜ਼ੁਰਗਾਂ ਦਾ ਆਮ ਹੀ ਇੱਕ ਡਾਇਲੋਗ ਹੁੰਦਾ ਸੀ, ਜੇ ਕਿਸੇ ਨੇ ਕੋਈ ਬੇਵਕੂਫ਼ੀ ਕਰਨੀ ਬਈ “ਕਮਲੇ ਤਾਂ ਸਾਰੇ ਪਾਕਿਸਤਾਨ ਭੇਜਤੇ ਜਾ ਉੱਧਰ ਰਹਿ ਗਏ” ਪਰ ਹੁਣ ਲੱਗਦਾ ਹਾਲਾਤ ਉਲੱਟ ਆ ! ਪਾਕਿਸਤਾਨੀ ਡਰਾਈਵਰ ਮਿਲਿਆਂ ਟਿਕ ਟੋਕ, ਯੂ ਟਿਊਬ ਤੇ ਹੋਰ ਸ਼ੋਸ਼ਲ ਮੀਡੀਆ ਦੀਆਂ ਵੀਡੀਓ ਚੱਕੀ ਫਿਰਦਾ ਸੀ ਕਹਿੰਦਾ ਅੱਲਾ ਦੀ ਕਸਮ ਜਿਹੋ ਜਿਹੇ ਪੰਜਾਬੀ ਗਾਇਕ ਆ ਤੇ ਕਲਾਕਾਰ ਤੁਹਾਡੇ ਆ ਜਿੰਨ੍ਹਾ ਨੂੰ ਤੁਸੀ ਪਰਮੋਟ ਕਰਦੇ ਅਸੀਂ ਤਾਂ ਗਧੇ ਤੇ ਬਿਠਾਇਆ ਕਰੀਏ ਸਣੇ ਥੋਡਾ ਪ੍ਰਧਾਨ ਮੰਤਰੀ ! ਮੈਂ ਕਿਹਾ ਵਾਹਿਗੁਰੂ ਦੀ ਸੌਹ ਭਰਾਵਾ ਸੱਚੀਆਂ ਨੇ ਗੱਲਾਂ ਥੋਡੀਆਂ.... #ਜੈਤੋ

1 comment:

  1. ਸਹੀ ਕਿਹਾ ਜੈਤੋ 22,ਅਜੇ ਹੋਰ ਮੁਲਖਾਂ ਦੇ ਲੋਕਾਂ ਨੂੰ ਤਾਂ ਸਮਝ ਨਹੀਂ ਆਉਂਦੀ ਇਹ ਤਾਂ ਸਾਰਾ ਕੁਝ ਸਮਝਦੇ ਆ,ਬਹੁਤ ਟੀਚਰਾਂ ਕਰਦੇ ਇਹੋ,ਮੇਰਾ ਵੀ ਇੱਕ ਦੋਸਤ ਸੀ ਪਾਕਿਸਤਾਨੀ ਜਦੋ ਮੈਂ ਮਨੀਲੇ ਸੀ,ਉਹ ਹੁਣ ਵੀ ਆਪਣੇ ਅਲਿਆਂ ਦੀਆਂ videos ਦੇ msg ਕਰਕੇ ਮੈਨੂੰ ਮਜ਼ਾਕ ਕਰਦਾ ਹੁੰਦਾ ਕੇ ਆਹ ਤੁਹਾਡੇ ਵਾਲੇ ਕੀ ਸਾਬਤ ਕਰਨਾ ਚਹੁੰਦੇ ਆ!!!

    ReplyDelete