ਆਸਾਮ ਦੇ ਖੇਤਾਂ ਚ ਝੋਨਾ ਲਾਉਣ ਵਾਲੀ ਗਰੀਬ ਪਰਿਵਾਰ ਦੀ 19 ਸਾਲਾਂ ਧੀ ਹਿਮਾ ਦਾਸ, ਜਿਸਦੇ ਪਰਿਵਾਰ ਵਿੱਚ 17 ਮੈਂਬਰ , ਕਿਸੇ ਨੇ ਉਸਦੀ ਦੌੜਨ ਦੀ ਰਫ਼ਤਾਰ ਵੇਖ ਉਸਨੂੰ ਖੇਡਾਂ ਚ ਦੌੜਨ ਲਈ ਪ੍ਰੇਰਿਆ ਤੇ ਇਹ ਕੁੜੀ ਮੰਨ ਗਈ ਓਸ ਪ੍ਰੇਰਨ ਵਾਲੇ ਦੀ ਸਾਲਾਹ ਨੂੰ ਤੇ ਅੱਗਿਓ ਵੀ ਨਿਪੁਨ ਦਾਸ ਜਿਹਾ ਕੋਚ(ਗੁਰੂ) ਮਿਲ ਗਿਆ, ਜੋ ਇਸਨੂੰ ਇੱਕ ਤੋਂ ਬਾਅਦ ਇੱਕ ਕੰਪੀਟੀਸ਼ਨ ਖਿਡਾਉਂਦਾ ਰਿਹਾ, ਇਸ ਗਰੀਬ ਕੁੜੀ ਦਾ ਪਿਓ ਸਿਰਫ ਏਨ੍ਹੀ ਗੱਲ ਚ ਖੁਸ਼ ਸੀ ਕਿ ਇਸਦੀ ਧੀ ਨੂੰ ਦੌੜਨ ਬਦਲੇ ਤਿੰਨ ਟਾਈਮ ਦੀ ਰੋਟੀ ਮਿਲ ਰਹੀ !
ਪਰ ਦੱਸਦੇ ਨੈਸ਼ਨਲ ਖੇਡਣ ਸਮੇਂ ਇਸ ਕੁੜੀ ਕੋਲ ਪੈਰਾਂ ਚ ਪਾਉਣ ਲਈ ਬੂਟ ਵੀ ਨਹੀਂ ਸਨ, ਤੇ ਇਹ ਘਰ ਇਸ ਲਈ ਗੱਲ ਨਹੀਂ ਕਰ ਰਹੀ ਸੀ ਕਿ ਇਸਨੂੰ ਘਰ ਵਾਲੇ ਸਪੋਰਟਸ ਚੋਂ ਹਟਾ ਮੁੜ ਦਿਹਾੜੀ ਕਰਨ ਨਾ ਲਾ ਲੈਣ, ਖ਼ੈਰ ਇਸਦੇ ਪਿਓ ਨੂੰ ਕਿਤੋੰ ਪਤਾ ਲੱਗਿਆ ਕਿ ਉਸਦੀ ਧੀ ਨੂੰ ਦੌੜਨ ਲਈ ਬੂਟਾਂ ਦੀ ਜ਼ਰੂਰਤ ਹੈ ਤਾਂ ਉਹ ਐਡੀਡਾਸ ਦੇ ਬੂਟ ਜੋ ਉਸ ਸਮੇਂ 1200 ਰੁਪਏ ਦੇ ਆਏ ਸੀ ਹਿਮਾ ਲਈ ਲੈ ਆਇਆ ਤੇ ਅੱਜ ਇਹ ਕੁੜੀ ਓਸੇ ਐਡੀਡਾਸ ਦੀ ਬ੍ਰਾਂਡ ਅੰਬੈਸਡਰ ਬਣ ਗਈ, ਹੋਰ ਤਾਂ ਹੋਰ ਫੈਮਿਨਾ ਨਾਮ ਦਾ ਜੋ ਇੰਡੀਆ ਚ ਰਸਾਲਾ ਆਉਂਦਾਂ ਉਸਦੇ ਕਵਰ ਤੇ ਇਹ ਛਪ ਗਈ ਉੱਥੇ ਛਪਣ ਲਈ ਕਹਿੰਦੇ ਵੱਡੀਆਂ ਵੱਡੀਆਂ ਅਦਾਕਾਰਾਂ ਤੇ ਸੁੰਦਰੀਆਂ ਨੂੰ ਸੋ ਸੋ ਪਾਪੜ ਵੇਲਣੇ ਪਏ, ਇੱਕ ਮਹੀਨੇ ਚ ਪੰਜ ਸੋਨ ਤਗਮੇ ਜਿੱਤ ਜੋ ਝੰਡੇ ਇਸ ਨੇ ਅੱਜ ਲਹਿਰਾਏ ਉਹਨਾਂ ਝੰਡਿਆਂ ਨੂੰ ਗਰੀਬੀ, ਜਾਤੀਵਾਦ ਦੀ ਹਿੱਕ ਤੇ ਗੱਡਿਆ ਤਾਂ ਕਈ ਸਾਲ ਹੋ ਗਏ ਸੀ ਬੱਸ ਝੁਲਣੇ ਬਾਕੀ ਸੀ ਜੋ ਅੱਜ ਝੁਲ ਰਹੇ 🏁#ਜੈਤੋ

No comments:
Post a Comment