#ਥਪਕੀ
ਆਪਣੀਆਂ ਨਿੱਜੀ ਉਲਝਣਾਂ ਚ ਘਿਰੇ ਨੂੰ ਮੈਨੂੰ ਨਾਈ ਦੀ ਬੈਕ ਕਾਲ ਆਉਂਦੀ ਕਿ ਉਸ ਕੋਲ ਸਿਰਫ 10 ਮਿੰਟ ਦਾ ਸਮਾਂ ਮੇਰੇ ਲਈ 3.20 ਤੋਂ 3.30 , ਸ਼ਾਿੲਦ ਉਸ ਦੀ ਕੋਈ ਅਪਾਇੰਟਮੈਂਟ ਕੈਂਸਲ ਹੋਈ ਹੋਣੀ , ਮੈਂ ਹਾਂ ਕਰ ਦਿੱਤੀ ਕਿ ਠੀਕ ਸਵਾ ਤਿੰਨ ਤੇਰੀ ਸ਼ਾਪ ਤੇ ਹੋਵਾਂਗਾ, ਮੇਰੇ ਜਾਣ ਉਪਰੰਤ ਉਸਨੇ ਆਪਣੀ ਆਦਤ ਮੂਜਬ ਦੋ ਤਿੰਨ ਜੋਕ ਜਿਹੇ ਸੁਣਾਏ ਮੇਰੇ ਮੂੰਹ ਤੇ ਰਸਮੀਂ ਜਿਹੀ ਮੁਸਕਰਾਹਟ ਆਈ ਤੇ ਨਾਲ ਹੀ ਅਲੋਪ ਹੋ ਗਈ, ਉਹ ਸਮਝ ਗਿਆ ਸ਼ਾਇਦ ਕਿ ਮੈਂ ਿਕਤੇ ਗੁੰਮ ਹਾਂ। ਵਾਲ ਕਟਵਾਉਣ ਤੋਂ ਬਾਅਦ ਜਦੋਂ ਮੈਂ ਕੁਰਸੀ ਤੋਂ ਉੱਠਣ ਲੱਗਿਆ ਤਾਂ ਮੈਨੂੰ ਓਸ ਮੋਢੇ ਤੋਂ ਫੜ ਫਿਰ ਕੁਰਸੀ ਤੇ ਬਿਠਾ ਲਿਆ, ਕਹਿੰਦਾ ਬੈਠ ਮੈਂ ਤੇਰੇ ਸਿਰ ਦੀ ਮਸਾਜ ਕਰਦਾ।
ਸਲੂਨ ਵਿੱਚ ਪਈਆਂ ਸਭ ਤਰਾਂ ਦੀਆ ਸ਼ੀਸ਼ੀਆਂ ਦੇ ਓਹਲੇ ਓਸ ਦੇਸੀ ਸਰੋਂ ਦੇ ਤੇਲ ਦੀ ਸ਼ੀਸ਼ੀ ਕੱਢ ਲਈ ,, (ਜਿਵੇਂ ਜਾਣਦਾ ਹੋਵੇ ਪਿੰਡਾਂ ਵਾਲੇ ਖਾਣ ਤੇ ਸਿਰ ਤੇ ਲਾਉਣ ਲਈ ਇਹੀ ਵਰਤਦੇ ਰਹੇ) ਮੈਨੂੰ ਅੱਖਾਂ ਬੰਦ ਕਰਨ ਦਾ ਹੁਕਮ ਚਾੜ੍ਹ ਉਸ ਸਿਰ ਤੇ ਥਪਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ , ਇੱਕ ਤਾਂ ਦੇਸੀ ਤੇਲ ਦੀ ਖੁਸ਼ਬੂ ਤੇ ਦੂਸਰਾ ਉਸਦੀਆਂ ਥਪਕੀਆਂ ,, ਮੈਂ ਉਲਝਣਾਂ ਤੋਂ ਨਿੱਕਲ ਜਿੰਦਗੀ ਦੇ ਵੀਹ ਬਾਈ ਸਾਲ ਮਗਰ ਚਲਾ ਗਿਆ, ਤੇ ਮੇਰੇ ਕੰਨਾਂ ਚ ਬੇਬੇ ਦੀਆਂ ਗਾਹਲਾਂ ਗੂੰਜਣ ਲੱਗੀਆਂ ... “ਸਿਰ ਤੇ ਤੇਲ ਲਵਾਲਾ ਕੁੱਤਿਆਂ ਫਿਰ ਜਿੱਥੇ ਮਰਜ਼ੀ ਉੱਜੜ ਜਾਵੀਂ” , ਮੈਂ ਉਦੋਂ ਭੱਜ ਜਾਣ ਨੂੰ ਕਾਹਲਾ ਹੁੰਦਾ ਸੀ ਪਰ ਬੇਬੇ ਦਾ ਇੱਕ ਹੱਥ ਧੌਣ ਤੇ ਵਾਲਾਂ ਨੂੰ ਪਾਇਆ ਹੋਣਾ ਤੇ ਅੱਜ ਮੈਂ ਵਾਰ ਵਾਰ ਇਹ ਸੋਚਾਂ ਕਿ ਇਹ ਹੁਣ ਕੁਰਸੀ ਤੋਂ ਉੱਠਣ ਲਈ ਨਾ ਆਖ ਦੇਵੇ, ਪਰ ਉਸਨੇ ਹੋਰ ਗਾਹਕਾਂ ਦੀ ਪ੍ਰਵਾਹ ਕੀਤੇ ਬਗੈਰ ਦਸ ਪੰਦਰਾਂ ਮਿੰਟ ਲਗਾ ਦਿੱਤੇ।
ਤੇ ਜਦੋਂ ਮੈਂ ਕੁਰਸੀ ਤੋਂ ਉੱਠਿਆਂ ਇਹਨਾਂ ਯਾਦਾਂ ਨੂੰ ਬਿਆਨ ਕਰਦਾ ਇੱਕ ਹੰਝੂ ਅੱਖਾਂ ਚ ਤੈਰ ਰਿਹਾ ਸੀ ਜੋ ਮੈਂ ਅੱਖਾਂ ਚ ਹੀ ਅਲੋਪ ਕਰ ਗਿਆ, ਪਰ ਸ਼ਾਇਦ ਉਹ ਸਮਝ ਗਿਆ ਤੇ ਕਹਿੰਦਾ “ਕਿਵੇਂ ਫਿਰ ਕਰਵਾਤੀ ਨਾ ਤੇਰੀ ਬੇਬੇ ਯਾਦ”? ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਸੀ ਬੱਸ ਉਸਨੂੰ ਗਲ਼ਵੱਕੜੀ ਵਿੱਚ ਲੈ ਲਿਆ, ਤੇ ਜਦੋਂ ਪੈਸੇ ਪੁੱਛੇ ਤਾਂ ਉਸਨੇ ਸਿਰਫ ਵਾਲ ਕੱਟਣ ਦੇ ਪੰਦਰਾਂ ਡਾਲਰ ਮੰਗੇ, ਮੇਰਾ ਹੱਥ ਪੰਦਰਾਂ ਤੋਂ ਬਾਅਦ ਦਸ ਡਾਲਰ ਦੇ ਇੱਕ ਹੋਰ ਨੋਟ ਤੇ ਗਿਆ ਸੋਚਿਆ ਕਿ ਟਿੱਪ ਦੇਵਾਂ ਪਰ ਫਿਰ ਇਹ ਸੋਚ ਇਸ ਖਿਆਲ ਨੂੰ ਮਨਫੀ ਕਰ ਦਿੱਤਾ ਕਿ ਇਸ ਅਹਿਸਾਸ ਦੀ ਕੀਮਤ ਮੈਂ ਨਹੀਂ ਦੇ ਸਕਦਾ #ਜੈਤੋ

No comments:
Post a Comment