ਉਮਰ ਕੋਈ ਬਹੁਤੀ ਨਹੀਂ ਸੀ ਓਸ ਸਮੇਂ ਬਾਪੂ ਨਾਲ ਟਰੱਕ ਤੇ ਗੇੜ੍ਹਾ ਲਵਾਉਣ ਗਿਆ ਤਾਂ ਇੱਕ ਭਰਿੰਡ (ਭੂੰਡ) ਟਰੱਕ ਵਿੱਚ ਉੱਡ ਰਿਹਾ ਸੀ , ਕਦੇ ਇੱਧਰ ਕਦੇ ਉੱਧਰ ਮੇਰੀ ਨਜ਼ਰ ਉਸ ਉੱਪਰ ਤੇ ਸੋਚਾਂ ਜੇਕਰ ਇਹ ਟਰੱਕ ਦੀ ਕਿਸੇ ਸੀਟ ਜਾ ਕਿਤੇ ਬੈਠਾ ਹੁੰਦਾ ਤਾਂ ਇਹ ਟਰੱਕ ਨਾਲ ਸਫਰ ਕਰੇ ਪਰ ਇਹ ਤਾਂ ਉੱਡਦਾ ਫਿਰਦਾ ਤੇ ਇਹਨੂੰ ਤਾਂ ਕੈਬਿਨ ਦੀ ਢੋਅ ਨਾਲ ਟਕਰਾ ਜਾਣਾ ਚਾਹੀਦਾ , ਕਿਉਂਕਿ ਜਿਸ ਥਾਂ ਤੋਂ ਇਹ ਉੱਡਿਆ ਟਰੱਕ ਹਰ ਪਲ ਓਸ ਥਾਂ ਤੋਂ ਅੱਗੇ ਵੱਧ ਰਿਹਾ । ਜਿਸ ਤਰਾਂ ਅੱਜ ਲਿਖ ਕਿ ਤੁਹਾਨੂੰ ਦੱਸਿਆ ਮੈਨੂੰ ਓਸ ਦਿਨ ਦੱਸਣਾ ਵੀ ਨਹੀਂ ਆਇਆ ਸੀ ਜਾ ਕਹਿ ਲਵੋ ਆਵਦਾ ਸਵਾਲ ਰੱਖਣਾ ਨਹੀਂ ਆਇਆ , ਪਹਿਲਾਂ ਬਾਪੂ ਫਿਰ ਵੱਡੇ ਬਾਈ (ਤਾਏ ਦੇ ਮੁੰਡੇ)ਤੋਂ ਗਾਹਲਾਂ ਲਈਆਂ , ਅਖੇ “ਖੋਤਿਆਂ ਕੀ ਪੁੱਠਾ ਸਿੱਧਾ ਸੋਚਦਾ ਰਹਿੰਨਾ” । ਸਵਾਲ ਬਹੁਤ ਹੁੰਦੇ ਸੀ ਮਨ ਚ ਪਰ ਰੱਖਦਾ ਕਿੰਨ੍ਹਾਂ ਦੇ ਸਾਹਮਣੇ ਕੇਰਾਂ ਟਰੱਕ ਸਟਾਰਟ ਨਾ ਹੋਇਆਂ , ਆਸ ਪਾਸ ਕੋਈ ਬੰਦਾ ਵੀ ਨਹੀਂ ਸੀ ਕਿ ਧੱਕਾ ਲਵਾ ਸਟਾਰਟ ਕਰਵਾ ਲੈਂਦੇ , ਬਾਪੂ ਦਾ ਹੁਕਮ ਕਿ ਚੱਲ ਮਗਰਲੇ ਇੱਕ ਪਾਸੇ ਦੇ ਚੱਕੇ ਨੂੰ ਜੈੱਕ ਲਾ ਚੱਕ ਦੇ । ਚੱਕ ਦਿੱਤਾ ਮਗਰਲਾ ਇੱਕ ਚੱਕਾ । ਰਿੰਮਾਂ ਦੀਆਂ ਗਲੀਆ (ਮੋਰੀਆਂ) ਵਿੱਚ ਦੀ ਦੂਹਰਾ ਕੀਤਾਂ ਰੱਸਾ ਪਾ ਚੱਕਾ ਘੁੰਮਾਉਣ ਲੱਗ ਪਿਆ ਬਾਪੂ ਨੇ ਪਾ ਕਿ ਤੀਜੇ ਗੇਅਰ, ਨੱਪ ਕਿ ਕਲੱਚ ਤੇ ਫਿਰ ਬਾਪੂ ਨੇ ਘੁੰਮਦੇ ਚੱਕੇ ਤੇ ਕਲੱਚ ਛੱਡ ਟਰੱਕ ਸਟਾਰਟ ਕਰ ਲਿਆ ! ਸਵਾਲ ਫਿਰ ਜਨਮ ਲੈ ਗਿਆ ਕਿ ਮਗਰਲਿਆਂ ਟਾਇਰਾਂ ਦਾ ਇੱਕ ਪਾਸਾ ਘੁੰਮ ਰਿਹਾ ਤੇ ਦੂਜੇ ਮਗਰਲੇ ਟਾਇਰ ਹੇਠਾਂ ਜ਼ਮੀਨ ਤੇ ਫਿਰ ਕੰਪਨੀ ਨੇ ਇਹਨਾਂ ਨੂੰ ਇੱਕ ਦੂਸਰੇ ਤੋਂ ਫ੍ਰੀ ਕਿਉਂ ਬਣਾਇਆ , ਇੱਕ ਪਾਸਾ ਹੇਠਾਂ ਧਰਤੀ ਤੇ ਖੜ੍ਹਾ ਤੇ ਦੂਜਾ ਪਾਸਾ ਘੁੰਮ ਰਿਹਾ ਤੇ ਐਕਸਲ ਇੱਕ ਹੀ । ਖ਼ੈਰ ਬਾਪੂ ਤੋਂ ਇਸ ਸਵਾਲ ਦਾ ਵੀ ਜਵਾਬ ਨਹੀਂ ਮਿਲਿਆਂ । ਕੇਰਾਂ ਸਕੂਲ ਚ ਮਾਸਟਰ ਕਹਿੰਦਾ ਕਿ ਚੰਦ ਦਾ ਆਪਣਾ ਕੋਈ ਚਾਨਣ ਨਹੀਂ ਉਹ ਸੂਰਜ ਦੀ ਰੌਸ਼ਨੀ ਨਾਲ ਚਮਕਦਾ , ਮੈਂ ਉੱਥੇ ਸਵਾਲ ਦਾਗਤਾ ਕਿ ਰਾਤ ਸਮੇਂ ਤਾਂ ਸੂਰਜ ਹੁੰਦਾ ਹੀ ਨਹੀਂ ਫਿਰ ਉਹਦੇ ਚਾਨਣ ਨਾਲ ਚੰਦ ਚਮਕੂ ਕਿਵੇਂ , ਤੇ ਹੁਣ ਇਸ ਵਾਰ ਗਾਹਲਾਂ ਜਾ ਝਿੜਕਾਂ ਨਾਲ ਨਹੀ ਮਾਸਟਰ ਨੂੰ ਝੂਠਾ ਕੀਤਾ ਸੀ ਇਸ ਲਈ ਡੰਡਾ ਪਰੇਡ ਵੀ ਹੋਈ। ਪਰ ਕਿਸੇ ਵੀ ਗੱਲ ਤੇ ਹੁੰਦਾ ਇਹੀ ਸੀ ਕਿ ਇਹ ਇਸ ਤਰ੍ਹਾਂ ਕਿਉਂ? ਜਾ ਮੈਂ ਨਾ ਮਾਨੂੰ !
ਹਰੇਕ ਦੇ ਬਚਪਨ ਵਿੱਚ ਮਨ ਚ ਏਦਾਂ ਦੇ ਸਵਾਲ ਪੈਦਾ ਹੁੰਦੇ ਨੇ,ਮੇਰੀ ਧੀ ਆ ਢਾਈ ਕ ਸਾਲ ਤੋਂ ਇਕ ਮਹੀਨਾ ਉੱਪਰ ਹੋ ਗਈ ਤੇ ਰੱਬ ਦੀ ਕਿਰਪਾ ਨਾਲ ਬਹੁਤ ਸਾਫ ਬੋਲਦੀ ਆ ਜਦ ਕਿ ਇਸ ਉਮਰ ਚ ਬਚੇ ਜਿਆਦਾਤਰ ਤੱਤਲਾਉਂਦੇ ਨੇ,ਇੱਕ ਤਾਂ ਬੋਲਦੀ ਬਹੁਤ ਸੋਹਣੀ ਲਗਦੀ ਆ ਤੇ ਉਪਰੋਂ ਉਹ ਹੋਰ ਬੱਚਿਆਂ ਵਾਂਗ ਸਵਾਲ ਬਹੁਤ ਪੁੱਛਦੀ ਆ ਹਰੇਕ ਚੀਜ਼ ਤੇ,ਮੈਂ ਕਈ ਵਾਰ ਸਵਾਲ ਸੁਣ ਕੇ ਸੋਚਦਾ ਹੁੰਨਾ ਕੇ ਰੱਬ ਨੇ ਬੱਚਿਆਂ ਚ ਕਿੰਨਾ ਜਿਆਦਾ ਦਿਮਾਗ ਪਾਇਆ ਕੇ ਇਹ ਇਹੋ ਜਿਹੇ ਸਵਾਲ ਸੋਚ ਕਿਦਾਂ ਲੈਂਦੀ ਆ ਜੋ ਸਾਡੇ ਦਿਮਾਗ ਚ ਵੀ ਨਹੀਂ ਹੁੰਦੇ
ReplyDelete