ਹਾਸੇ

ਮੇਰੇ ਹਾਸਿਆਂ ਚ ਟੋਲਦੀ ਰਹੀ ਉਹ ਆਪਣੇ ਹਾਸੇ,
ਰੋਸਿਆਂ ਉਹਦਿਆਂ ਨਾਲ ਭਰੇ ਮੈਂ ਵੀ ਆਪਣੇ ਕਾਸੇ,
ਗਮਾਂ ਵਿੱਚ ਵੀ ਕੁਝ ਪਲ ਆਬਾਦ ਹੁੰਦੇ ਨੇ,
ਤੇ ਖੁਸ਼ੀਆਂ ਵਿੱਚ ਵੀ ਕੁੱਝ ਪਲ ਉਦਾਸ ਹੁੰਦੇ ਨੇ ....

ਕਿੱਕਰਾਂ ਦੇ ਰੁੱਖਾਂ ਵਾਂਗ ਕੁੱਝ ਜ਼ਿੰਦਗੀ ਹੰਢਾ ਰਹੇ ਨੇ
ਕੰਡਿਆਂ ਨੂੰ ਕੁੱਝ ਗਲ ਲਾ ਫੁੱਲ ਵਰਸਾ ਰਹੇ ਨੇ.....

ਇੰਗਲੈਂਡੀਆ

 



ਉਹ ਜਦੋਂ ਆਇਆ ਸੀ ਮੇਰੀ ਕੰਪਨੀ ਚ,
ਕੋਈ ਬਹੁਤੇ ਚੰਗੇ ਵਿਚਾਰ ਨਹੀਂ ਸੀ ਮੇਰੇ ਓਸ ਲਈ!

ਵਿਚਾਰ ਕੁੱਝ ਇਸ ਤਰਾਂ ਸੀ
ਜੋ ਅਕਸਰ ਕਰਜ਼ੇ ਥੱਲੇ ਦੱਬੇ ਜੱਟ ਦੇ
ਕਿਸੇ ਸ਼ਾਹੂਕਾਰ ਕਰਾੜ ਪ੍ਰਤੀ ਹੁੰਦੇ!

ਕਿਉਂ ਸੀ ਅਜਿਹਾ ਮੈਂ ਸੋਚਦਾ ?
ਕਿਉਂਕਿ ਉਹ ਸੀ ਜਨਮਜਾਤ ਇੰਗਲੈਂਡੀਆ ,


ਰਾਵਣ




ਯੁੱਗਾਂ ਯੁਗਾਂਤਰ ਤੋਂ
ਰਾਵਣ ਨੂੰ ਅੱਗ ਲਾ ਰਹੇ ਰਾਵਣ,
ਕੁੱਝ ਖੜ ਕਿ ਤਮਾਸ਼ਾ ਵੇਖ ਰਹੇ
ਤੇ ਬਾਕੀ ਖੁਸ਼ ਹਨ ਸਾਰੇ ਰਾਵਣ!
ਆਪਣੇ ਹੀ ਹਮਖਿਆਲੀ ਦੀ ਮੌਤ ਉੱਪਰ,
ਨੱਚ ਰਹੇ ਹਨ ਇਸ ਭਰਮ ਵਿੱਚ ਕਿ
ਸਚਾਈ ਜਿਵੇਂ ਅੰਬਰਾਂ ਚ ਉੱਡ ਰਹੀ ਹੋਵੇ,
ਪਰ ਅਸਮਾਨ ਵਿੱਚ ਤਾਂ ਦੂਰ ਦੂਰ ਤੱਕ
ਰਾਵਣ ਦੇ ਸਰੀਰ ਦਾ ਮੁਸ਼ਕਿਆ ਧੂੰਆਂ ਹੈ

ਪੈਂਟ ਕੋਟ

ਬੰਦਾਂ ਇੱਕ ਪੈਂਟ ਕੋਟ ਸਵਾਉਂਦਾ ਸਾਡੇ ਬਾਪੂ ਵਾਂਗ!! ਅਖੇ ਮੈਂ ਤਾਂ ਆਵਦੀ ਧੀ ਦਾ ਵਿਆਹ ਵੀ ਉਸੇ ਪੈਂਟ ਕੋਟ ਨਾਲ ਵੇਖ ਲਿਆ ਤੇ ਅਗਾਂਹ ਪੋਤਿਆਂ ਦੋਹਤਿਆਂ ਦੇ ਵੀ ਵੇਖ ਲੈਣੇ ਤੇ ਥੋਡੀ ਮਾਂ ਐਂਵੇ ਕਹਿੰਦੀ ਰਹੀ ਅਖੇ ਮੇਰਾ ਖ਼ਰਚਾ ਜ਼ਿਆਦਾ ! ਕਹਿੰਦਾ ਬੁੜੀਆ ਦੀ ਸੁਰਖ਼ੀ ਬਿੰਦੀ ਤੇ ਸੂਟਾਂ ਨਾਲ਼ੋਂ ਬੰਦੇ ਦੀ ਦਾਰੂ ਦਾ ਖ਼ਰਚਾ ਵੱਧ ਨਹੀਂ ਹੋ ਸਕਦਾ ! ਆਹ ਕੋਟ ਪੈਂਟ ਬੰਦੇ ਕੋਲ ਬਾਹਲਾ ਪੁਰਾਣਾ ਹੁਣ ਜਦੋਂ ਪਾਇਆ ਇਹਦੀ ਜੇਬ ਚੋਂ ਪਾਸ ਮਿਲਿਆਂ ਜਿਹੜਾ 2012 ਦਾ ਸਾਡੀ ਕੰਪਨੀ ਦਾ ਸੀ ਜਿੰਨਾ ਮੈਨੂੰ ਸਪੈਸ਼ਲ 2012 ਚ ਕ੍ਰਿਸਮਿਸ ਤੇ ਇਨਵਾਈਟ ਕੀਤਾ ਸੀ ! ਉਹਨਾਂ ਦਾ ਅੱਧਾ ਪਾਸ ਗੇਟ ਤੇ ਲਾਹ ਲਿਆ ਤੇ ਅੱਧਾ ਜੇਬ ਚੋਂ ਮਿਲਿਆਂ ਸੱਤ ਸਾਲ ਬਾਅਦ ਮਤਲਬ ਸੱਤ ਸਾਲ ਬਾਅਦ ਕੋਟ ਪੈਂਟ ਪਾਇਆ !! ਹਾਂ ਸਰੀਰ ਜ਼ਰੂਰ ਥੋੜ੍ਹਾ ਘਟ ਗਿਆ ਪਿਛਲੇ ਸਮੇਂ ਚ ਪਰ ਸਾਡੇ ਬੁੜੇ ਦੇ ਕਹਿਣ ਵਾਂਗ ਬੰਦੇ ਦਾ ਮਾਂਈਂਡ ਡਿਵਲਪ ਹੋਣਾ ਹੁੰਦਾ ਜੋ ਸਮੇਂ ਨਾਲ ਹੁੰਦਾ ਰਹਿੰਦਾ ਮਤਲਬ ਬਦਲਦਾ ਰਹਿੰਦਾ ਤੇ ਹੁਣ ਤਾਂ ਬਹੁਤ ਬਦਲ ਗਿਆ #ਜੈਤੋ

ਡਲੀਟ ਹੋਣ !!

ਡਲੀਟ ਹੋਣ !! ਮੰਜਿਲ ਕਰੀਬ ਹੋਵੇ ਜੇ ਔਕੜਾਂ ਡਲੀਟ ਹੋਣ, ਜ਼ਿੰਦਗੀ ਸੁਖਾਲੀ ਹੋਵੇ ਜੇ ਮਜਬੂਰੀਆਂ ਡਲੀਟ ਹੋਣ, ਨਾਗ ਯਾਦਾਂ ਦਾ ਨਾ ਡੱਸੇ ਜੇ ਮੈਮਰੀ ਡਲੀਟ ਹੋਵੇ, ਬੰਦਾ ਹਰ ਵੇਲੇ ਹੱਸੇ ਜੇ ਚਿੰਤਾਂ ਡਲੀਟ ਹੋਵੇ!! ਇਹਨਾਂ ਵਸਤਾਂ ਚੋਂ ਕਦੇ ਕੁੱਝ ਨਾ ਡਲੀਟ ਹੋਇਆਂ, ਜੇ ਕੁੱਝ ਹੋਇਆਂ ਤਾਂ ਬੰਦਾ ਖੁੱਦ ਹੀ ਡਲੀਟ ਹੋਇਆਂ, ਮਾਰ ਇਹਨਾਂ ਦੀ ਗੱਠ ਤੇ ਪਾਸੇ ਕਰ ਰੱਖ , ਬੱਸ ਉਹੀ ਜ਼ਿੰਦਗੀ ਜਿਉਇਆ #ਜੈਤੋ

ਸੱਚ ਤਾਂ ਸੱਚ ਹੀ ਹੁੰਦਾ

ਸਾਡੇ ਪਿੰਡ ਵਾਲੇ ਸੰਦੀਪ ਦਾ ਉਲਾਂਭਾ ਸੀ ਅਖੇ ਸਾਡੀ ਯੂ ਟਿਊਬ ਤੋਂ ਨਗਰ ਕੀਰਤਨ ਵਾਲੀ ਵੀਡੀਓ ਸਾਂਝੀ ਨਹੀਂ ਕੀਤੀ ਆਵਦੀ ਫੇਸਬੁੱਕ ਤੇ , ਬਾਈ ਤੈਨੂੰ ਕਿਹਾ ਸੀ, ਮੈਂ ਕਿਹਾ ਦੱਸ ਕਿਹੜੀ ਕਰਨੀ ਨਿੱਕਿਆ ਹੁਣੇ ਕਰਦਾ ! ਅਖੇ ਨਹੀਂ ਬਾਈ ਏਦਾਂ ਨਹੀਂ ਜਦੋਂ ਤੇਰਾ ਪੈੱਗ ਲੱਗਿਆ ਹੋਇਆ ਉਦੋਂ ਲਿਖੀ ਕੁੱਝ ਤੇ ਫਿਰ ਸ਼ੇਅਰ ਕਰੀ ! ਅਖੇਂ ਉਦੋਂ ਤੂੰ ਦਿਲ ਤੋਂ ਹੁੰਨਾ ਤੇ ਤੈਨੂੰ ਲੋਕ ਤੇਰੇ ਦਿਲ ਤੋਂ ਵੱਧ ਪੜ੍ਹਦੇ ਦਿਮਾਗ ਨਾਲ਼ੋਂ !! ਸੱਚ ਦੱਸਾਂ ਤਾਂ ਅੱਜ ਮੈਂ ਬਹੁਤ ਸਮੇਂ ਬਾਅਦ ਦਿਲ ਤੋਂ ਹੋਇਆਂ !! ਮੈਂ ਤਾਂ ਫੇਸਬੁੱਕ ਬੰਦ ਕਰ ਗਿਆ ਸੀ ਚੁੱਪ ਚਾਪ ਕਿਸੇ ਨੂੰ ਬਿਨਾ ਦੱਸੇ , ਪਰ ਛੋਟੇ ਭਾਈ ਦਾ ਅਕਾਊਂਟ ਓਰੀਜਨਲ ਮੇਰੇ ਕੋਲ , ਲੋਕ ਤਾਂ ਫੇਕ ਦਾ ਦੇ ਕਿ ਉਸ ਦਾ ਵੀ ਪਾਸਵਰਡ ਬਦਲ ਲੈਂਦੇ ਪਰ ਇਹ ਤਾਂ ਮੇਰੇ ਕੋਲ ਅੱਜ ਵੀ ਖੁੱਲਦਾ ਤੇ ਖੁੱਲਦਾ ਵੀ ਸਭ ਨਾਲ ! ਇਹੀ ਤਾਂ ਹੁੰਦਾ ਖ਼ੂਨ ਦਾ ਰਿਸ਼ਤਾ ਜੋ ਮੈਂ ਸਮਝਿਆਂ ! ਦਾਦਾ ਸਾਡਾ ਨੀਲੀ ਪੱਗ ਕਰਕੇ ਜੇਲ੍ਹ ਚ ਰਿਹਾ ਬਹੁਤ ਸਮਾਂ ਅਖੇ ਮੈਂ ਤਾਂ ਅਕਾਲੀ ਹਾਂ ਮੋਰਚਾ ਲਾਊਂ , ਪਰ ਮੈਨੂੰ ਪਤਾ ਮੇਰੇ ਚਾਚੇ ਅਰਗੇ ਝੂਠ ਬੋਲਦੇ ਸੀ , ਮੇਰਾ ਚਾਚਾ ਤਾਂ ਨਕਸਲੈਟ ਮੂਵਮੈਂਟ ਚ ਮੋਹਰੀ ਸੀ, ਓਸ ਨੂੰ ਤਾਂ ਗੋਲੀ ਦਾ ਆਡਰ ਸੀ ਤੇ ਨਕਸਲੈਟ ਮੂਵਮੈਂਟ ਤਾਂ ਕਾਮਰੇਡਾਂ ਦੀ ਹੁੰਦੀ, ਜਿੰਨ੍ਹਾਂ ਨੂੰ ਤੁਸੀ ਗਾਹਲਾਂ ਕੱਢਦੇ ! ਤੇ ਚਾਚੇ ਕਰਕੇ ਬਾਪੂ ਤੇ ਤਾਏ ਅਰਗੇ ਸਾਡੇ ਪਰਿਵਾਰ ਨੂੰ ਬਿਹਾਰ ਚ ਲੈ ਗਏ ਰਾਂਚੀ ਚ ! ਤੇ ਉੱਥੋ ਸਾਡੇ ਬਾਪੂ ਨੇ ਸਾਬਤ ਸੂਰਤ ਚਾਰ ਗੇੜੇ ਲਾਏ , ਇਹ ਨਹੀਂ ਪਤਾ ਕਿਵੇ ਪਰ ਜਦੋਂ 84 ਚ ਸਿੱਖਾਂ ਨੂੰ ਮਾਰਦੇ ਸੀ!! ਤੇ ਮੈਂ ਪਹਿਲੀ ਵਾਰ ਜਦੋਂ ਮਾਸੜ ਦੇ ਮੂੰਹੋਂ ਸੁਣਿਆ ਕਿ ਕਰਨੈਲ ਦਲੇਰ ਤਾਂ ਬਹੁਤ ! ਤੇ ਇਹਦੇ ਬਚਾਏ ਇਹਦੇ ਪੈਰੀਂ ਹੱਥ ਲਾਉਂਦੇ ਤਾਂ ਅੱਜ ਵੀ ਆਵਦੇ ਆਪ ਨੂੰ ਵਿਸ਼ੇਸ਼ ਮੰਨਦਾ !! ਬਹੁਤ ਦਿਨਾਂ ਬਾਅਦ ਅੱਜ ਸੱਚ ਬੋਲਣਾ ਜਿਨਾ ਕਰਕੇ ਵਾਪਸ ਆਇਆ ਅਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਤਾਂ ਕੁਰਬਾਨੀ ਤਾਂ ਹੈ ਪਰ ਓਸ ਦੇ ਪਰਿਵਾਰ ਦੀ ਕੀ? ਉਹਨਾਂ ਨੂੰ ਦੱਸਣਾ ਚਾਹੁੰਦਾ ਬੀਬੀ ਪਰਮਜੀਤ ਨੇ ਹੀ ਕੇਸ ਲੜੇ ਉਹਨਾਂ ਬਾਅਦ ਪਰ ਨਪੁੰਸਕ ਲੋਕ ਤਾਂ ਜਾਣਕਾਰੀਆਂ ਯੂ ਟਿਊਬ ਤੇ ਸ਼ੋਸ਼ਲ ਮੀਡੀਆ ਤੋ ਇੱਕਠੀ ਕਰਦੇ ਪਰ ਸੱਚ ਤਾਂ ਸੱਚ ਹੀ ਹੁੰਦਾ